[8] ਸੋਮਪਾਲ ਹੀਰਾ ਦੇ ਨਾਟ-ਸੰਗ੍ਰਹਿ “ਰੰਗ-ਰੰਗ ਦੇ ਨਾਟਕ” ਦਾ ਆਲੋਚਨਾਤਮਕ ਅਧਿਐਨ (A Critical Study of Sompal Heera’s Play Collection ‘Rang-Rang De Natak )
ਲੇਖ ਸੰਬੰਧੀ ਜਾਣਕਾਰੀ (ARTICLE INFO): ਜਮ੍ਹਾਂ ਕਰਨ ਦੀ ਤਾਰੀਖ: 25 ਫਰਵਰੀ 2026 ਸੰਸ਼ੋਧਿਤ: 07 ਮਾਰਚ 2026 ਸਵੀਕਾਰਿਆ ਗਿਆ: 10 ਮਾਰਚ 2026, CrossRef D.O.I: https://doi.org/10.56815/ijmrr.v5i3.2026.83-95, ਹਵਾਲਾ ਕਿਵੇਂ ਦੇਣਾ ਹੈ (HOW TO CITE):ਗੁਰਵਿੰਦਰ ਸਿੰਘ (2026). ਸੋਮਪਾਲ ਹੀਰਾ ਦੇ ਨਾਟ-ਸੰਗ੍ਰਹਿ “ਰੰਗ-ਰੰਗ ਦੇ ਨਾਟਕ” ਦਾ ਆਲੋਚਨਾਤਮਕ ਅਧਿਐਨ. International Journal of Multidisciplinary Research & Reviews, 5(3), 83–95.
Abstract
ਸਾਹਿਤ ਰੂਪਾਂ ਵਿੱਚ ਨਾਟਕ ਇੱਕ ਖਾਸ ਕਿਸਮ ਦਾ ਰੂਪ ਹੈ ਜਿਸ ਵਿਚ ਪਹਿਲਾਂ ਰੂਪ ਲਿਖਤ ਪਾਠ ਤੇ ਦੂਜਾ ਰੂਪ ਮੰਚ ਪਾਠ ਸ਼ਾਮਿਲ ਹੁੰਦਾ ਹੈ। ਲਿਖਤ ਪਾਠ ਤੋਂ ਭਾਵ ਹੈ ਲਿਖੇ ਜਾਣ ਤੋਂ ਅਤੇ ਮੰਚ ਪਾਠ ਤੋਂ ਭਾਵ ਨਾਟਕ ਦਾ ਖੇਡੇ ਜਾਣ ਤੋਂ ਹੈ। ਨਾਟਕ ਦੇ ਲਿਖਣ ਸੰਚਾਰਕ ਵਿਚ ਪਾਤਰ, ਘਟਨਾਵਾਂ, ਗੀਤ, ਵਾਰਤਾਲਾਪ ਤੇ ਭਾਸ਼ਾ ਆਦਿ ਦੀ ਲੋੜ ਹੁੰਦੀ ਹੈ, ਦੂਜੇ ਪਾਸੇ ਮੰਚ ਪਾਠ ਵਿਚ ਰੌਸ਼ਨੀ, ਸਟੇਜ, ਪਾਤਰ, ਸੈਟਿੰਗ, ਵੇਸ਼ਭੂਸ਼ਾ, ਵਾਰਤਾਲਾਪੀ ਉਚਾਰਨ-ਚੜ੍ਹਾਵ ਤੇ ਆਵਾਜ਼ ਆਦਿ ਦੀ ਲੋੜ ਹੁੰਦੀ ਹੈ ਜਿਸ ਨਾਲ ਲਿਖਤੀ ਨਾਟਕ ਸਹੀ ਢੰਗ ਨਾਲ ਰੰਗਮੰਚੀ ਅਨੁਕੂਲਤਾ ਦੇ ਅਨੁਸਾਰ ਚੱਲ ਜਾਂਦਾ ਹੈ।
ਨਾਟਕ ਭਾਰਤੀ ਸਾਹਿਤ ਵਿਚ ਮਹੱਤਵਪੂਰਨ ਰੂਪਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿਉਂਕਿ ਸ਼ਾਸਤਰੀ ਗ੍ਰੰਥ ‘ਨਾਟਯ ਸ਼ਾਸਤਰ’ ਵਿਚ ਭਰਤਮੁਨੀ ਨੇ ਨਾਟਕ ਬਾਰੇ ਲਿਖ ਕੇ ਕਈ ਸੰਭਾਵਨਾਵਾਂ ਨੂੰ ਸਥਾਪਿਤ ਕਰਨ ਦਾ ਉਪਰਾਲਾ ਕੀਤਾ ਹੈ। ਦੁਨੀਆਂ ਦੇ ਨਾਟ ਇਤਿਹਾਸ ਵਿਚ ਭਾਰਤੀ ਨਾਟਕ ਦੀ ਸੰਸਕ੍ਰਿਤ ਨਾਟ ਪਰੰਪਰਾ ਮਾਲਵਗਾ ਸਬਾਬ ਰੱਖਦੀ ਹੈ ਕਾਲੀਦਾਸ, ਸ਼ੂਦਰਕ ਤੇ ਭਾਸ ਆਦਿ ਨਾਟਕਕਾਰ ਤੇ ਭਰਤਮੁਨੀ ਦਾ ‘ਨਾਟਯ-ਸ਼ਾਸਤਰ’ ਸਦਾ ਮਹੱਤਵਪੂਰਨ ਵਿਸ਼ਾ ਹੈ। ਪੰਤਰ ਪੰਜਾਬੀ ਭਾਸ਼ਾ ਦੇ ਨਾਟਕ ਦਾ ਇਤਿਹਾਸ 19 ਵੀਂ ਸਦੀ ਦੇ ਅੰਤ ਤੇ ਵੀਹਵੀਂ ਦੇ ਮੁੱਢ ਵਿਚ ਹੀ ਬਣਨਾ ਸ਼ੁਰੂ ਹੋ ਸਕਿਆ।¹ ਜਿੱਥੇ ਆਧੁਨਿਕ ਪੰਜਾਬੀ ਨਾਟਕ ਦਾ ਆਰੰਭ ਹੁੰਦਾ ਹੈ।













