IJMRR - International Journal of Multidisciplinary Research & Reviews
Int. J. Multidiscip. Res. Rev.
DOI Prefix: 10.56815
I J M R R
Int. J. Multidiscip. Res. Rev.

International Journal of Multidisciplinary Research & Reviews

Peer Reviewed | Multidisciplinary | UGC Aligned | C | O | P | E Ethical Standard

ISSN: 2945-3135 | Digital Archiving | CrossRef Member
IJMRR - International Journal of Multidisciplinary Research & Reviews

International Journal of Multidisciplinary Research & Reviews

Peer Reviewed · Multidisciplinary · UGC Aligned · C | O | P | E Ethical Standard

ISSN: 2945-3135 | Digital Archiving | CrossRef Member
DOI DOI Prefix: 10.56815
Vol. 5 (2026) No. 3: 2026 (2026)

[8] ਸੋਮਪਾਲ ਹੀਰਾ ਦੇ ਨਾਟ-ਸੰਗ੍ਰਹਿ “ਰੰਗ-ਰੰਗ ਦੇ ਨਾਟਕ” ਦਾ ਆਲੋਚਨਾਤਮਕ ਅਧਿਐਨ (A Critical Study of Sompal Heera’s Play Collection ‘Rang-Rang De Natak )

ਗੁਰਵਿੰਦਰ ਸਿੰਘ ( Gurvinder Singh )

ਸਾਹਿਤ ਰੂਪਾਂ ਵਿੱਚ ਨਾਟਕ ਇੱਕ ਖਾਸ ਕਿਸਮ ਦਾ ਰੂਪ ਹੈ ਜਿਸ ਵਿਚ ਪਹਿਲਾਂ ਰੂਪ ਲਿਖਤ ਪਾਠ ਤੇ ਦੂਜਾ ਰੂਪ ਮੰਚ ਪਾਠ ਸ਼ਾਮਿਲ ਹੁੰਦਾ ਹੈ। ਲਿਖਤ ਪਾਠ ਤੋਂ ਭਾਵ ਹੈ ਲਿਖੇ ਜਾਣ ਤੋਂ ਅਤੇ ਮੰਚ ਪਾਠ ਤੋਂ ਭਾਵ ਨਾਟਕ ਦਾ ਖੇਡੇ ਜਾਣ ਤੋਂ ਹੈ। ਨਾਟਕ ਦੇ ਲਿਖਣ ਸੰਚਾਰਕ ਵਿਚ ਪਾਤਰ, ਘਟਨਾਵਾਂ, ਗੀਤ, ਵਾਰਤਾਲਾਪ ਤੇ ਭਾਸ਼ਾ ਆਦਿ ਦੀ ਲੋੜ ਹੁੰਦੀ ਹੈ, ਦੂਜੇ ਪਾਸੇ ਮੰਚ ਪਾਠ ਵਿਚ ਰੌਸ਼ਨੀ, ਸਟੇਜ, ਪਾਤਰ, ਸੈਟਿੰਗ, ਵੇਸ਼ਭੂਸ਼ਾ, ਵਾਰਤਾਲਾਪੀ ਉਚਾਰਨ-ਚੜ੍ਹਾਵ ਤੇ ਆਵਾਜ਼ ਆਦਿ ਦੀ ਲੋੜ ਹੁੰਦੀ ਹੈ ਜਿਸ ਨਾਲ ਲਿਖਤੀ ਨਾਟਕ ਸਹੀ ਢੰਗ ਨਾਲ ਰੰਗਮੰਚੀ ਅਨੁਕੂਲਤਾ ਦੇ ਅਨੁਸਾਰ ਚੱਲ ਜਾਂਦਾ ਹੈ।

ਨਾਟਕ ਭਾਰਤੀ ਸਾਹਿਤ ਵਿਚ ਮਹੱਤਵਪੂਰਨ ਰੂਪਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿਉਂਕਿ ਸ਼ਾਸਤਰੀ ਗ੍ਰੰਥ ‘ਨਾਟਯ ਸ਼ਾਸਤਰ’ ਵਿਚ ਭਰਤਮੁਨੀ ਨੇ ਨਾਟਕ ਬਾਰੇ ਲਿਖ ਕੇ ਕਈ ਸੰਭਾਵਨਾਵਾਂ ਨੂੰ ਸਥਾਪਿਤ ਕਰਨ ਦਾ ਉਪਰਾਲਾ ਕੀਤਾ ਹੈ। ਦੁਨੀਆਂ ਦੇ ਨਾਟ ਇਤਿਹਾਸ ਵਿਚ ਭਾਰਤੀ ਨਾਟਕ ਦੀ ਸੰਸਕ੍ਰਿਤ ਨਾਟ ਪਰੰਪਰਾ ਮਾਲਵਗਾ ਸਬਾਬ ਰੱਖਦੀ ਹੈ ਕਾਲੀਦਾਸ, ਸ਼ੂਦਰਕ ਤੇ ਭਾਸ ਆਦਿ ਨਾਟਕਕਾਰ ਤੇ ਭਰਤਮੁਨੀ ਦਾ ‘ਨਾਟਯ-ਸ਼ਾਸਤਰ’ ਸਦਾ ਮਹੱਤਵਪੂਰਨ ਵਿਸ਼ਾ ਹੈ। ਪੰਤਰ ਪੰਜਾਬੀ ਭਾਸ਼ਾ ਦੇ ਨਾਟਕ ਦਾ ਇਤਿਹਾਸ 19 ਵੀਂ ਸਦੀ ਦੇ ਅੰਤ ਤੇ ਵੀਹਵੀਂ ਦੇ ਮੁੱਢ ਵਿਚ ਹੀ ਬਣਨਾ ਸ਼ੁਰੂ ਹੋ ਸਕਿਆ।¹ ਜਿੱਥੇ ਆਧੁਨਿਕ ਪੰਜਾਬੀ ਨਾਟਕ ਦਾ ਆਰੰਭ ਹੁੰਦਾ ਹੈ।

Keywords:
ਪੰਜਾਬੀ ਨਾਟਕ ਸੋਮਪਾਲ ਹੀਰਾ ਰੰਗ-ਰੰਗ ਦੇ ਨਾਨਕ ਸਾਹਿਤਕ ਆਲੋਚਨਾ ਪੰਜਾਬੀ ਸਾਹਿਤ